ਨਗਰ ਕੌਂਸਲ ਕਾਦੀਆਂ ਵਲੋਂ ਬ੍ਰਾਂਡ ਅੰਬੈਸਡਰ ਮੁਕੇਸ਼ ਵਰਮਾ ਅਤੇ ਇੰਚਾਰਜ ਨਿਸ਼ਾ ਦੇਵਲ ਦੀ ਅਗਵਾਈ ਹੇਠ ਕਾਦੀਆਂ' ਚ ਸੁੱਕੇ ਤੇ ਗਿੱਲੇ ਕੂੜੇ ਨੂੰ ਵੱਖ ਕਰਨ ਲਈ ਪ੍ਰੇਰਿਤ ਕੀਤਾ









ਇਸ ਪ੍ਰੋਜੈਕਟ ਲਈ  4889 ਘਰਾਂ ਲਈ ਕੰਮ ਕਰ ਰਹੇ ਹਨ 42 ਸਫ਼ਾਈ ਕਰਮਚਾਰੀ  


 

 ਕਾਦੀਆਂ 2 ਨਵੰਬਰ  (ਗੁਰਪ੍ਰੀਤ ਸਿੰਘ)     ਨਗਰ ਕੌਂਸਲ ਕਾਦੀਆਂ 'ਚ ਸਵੱਛ ਭਾਰਤ ਅਭਿਆਨ ਤਹਿਤ ਬ੍ਰਾਂਡ ਅੰਬੈਸਡਰ ਮੁਕੇਸ਼ ਵਰਮਾ ਅਤੇ ਇੰਚਾਰਜ ਸਵੱਛ ਭਾਰਤ ਅਭਿਆਨ ਅਤੇ ਨਿਸ਼ਾ ਦੇਵਲ ਦੀ ਅਗਵਾਈ ਹੇਠ ਲੋਕਾਂ ਨੂੰ ਵੱਖ-ਵੱਖ ਵਾਰਡਾਂ' ਚ ਸੁੱਕੇ ਅਤੇ ਗਿੱਲੇ ਕੂੜੇ ਦੀ ਸਾਂਭ-ਸੰਭਾਲ ਲਈ ਪ੍ਰੇਰਿਤ ਕੀਤਾ ਗਿਆ ।  ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ, ਨਗਰ ਕੌਂਸਲ ਕਾਦੀਆਂ ਦੇ ਸਵੱਛਤਾ ਅਭਿਆਨ ਦੇ ਬ੍ਰਾਂਡ ਅੰਬੈਸਡਰ,  ਮੁਕੇਸ਼ ਵਰਮਾ ਨੇ ਕਿਹਾ ਕਿ ਸੁੱਕੇ ਕੂੜੇ ਚ ਪੋਲੀਥੀਨ ਪੇਪਰ ਸ਼ਾਮਲ  ਹੁੰਦਾ ਹੈ   ਹੈ, ਪਰ ਨਗਰ ਕੌਂਸਲ ਕਾਦੀਆਂ ਖੇਤਰ ਦੇ ਲੋਕ ਇਸ ਨਿਯਮ ਦੀ ਪਾਲਣਾ ਨਹੀੱ ਕਰਦੇ। ਗਿੱਲੇ ਤੇ ਸੁੱਕੇ ਕੂਡ਼ੇ ਦੇ ਮਿਲਣ ਨਾਲ ਬਦਬੂ ਪੈਦਾ ਹੁੰਦੀ ਹੈ  ।  ਇਹ ਕੂੜਾ ਕਿਸੇ ਕੰਮ ਦਾ ਨਹੀਂ ਹੁੰਦਾ।ਜੇਕਰ ਗਿੱਲਾ ਅਤੇ ਸੁੱਕਾ ਕੂਡ਼ਾ ਵੱਖ ਵੱਖ ਕਰ ਦਿੱਤਾ ਜਾਏ ਤਾਂ ਗਿੱਲੇ ਕੂੜੇ ਨਾਲ ਖਾਦ ਬਣਾਈ ਜਾ ਸਕਦੀ ਹੈ  ਜਦ ਕੇ ਸੁੱਕੇ  ਕੂੜੇ ਨੂੰ  ਰੀਸਾਈਕਲ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਸਾਡੇ ਆਲੇ ਦੁਆਲੇ ਫੈਲਦੀ ਗੰਦਗੀ ਡੇਂਗੂ, ਮਲੇਰੀਆ,ਚਿਕਨਗੁਨੀਆ, ਹੈਜ਼ਾ ਵਰਗੇ ਬਹੁਤ ਸਾਰੇ ਭਿਆਨਕ ਰੋਗ ਨੂੰ  ਫੈਲਾਉਂਦੀ  ਹੈ। ਇਸ ਲਈ ਸਾਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਗਿੱਲੇ ਤੇ ਸੁੱਕੇ ਕੂਡ਼ੇ ਨੂੰ ਵੱਖ ਵੱਖ ਰੱਖਣਾ ਚਾਹੀਦਾ ਹੈ  ।ਉਨ੍ਹਾਂ ਨੇ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਅਰੁਣ ਕੁਮਾਰ ਇੰਸਪੈਕਟਰ ਕਮਲਜੀਤ ਅਤੇ ਨਿਸ਼ਾ ਦੇਵਲ  ਦੇ ਹਵਾਲੇ ਨਾਲ ਕਿਹਾ  ਕਿਹਾ ਕਿ ਕਾਦੀਆਂ ਸ਼ਹਿਰ ਵਿੱਚ ਕੁੱਲ 4889 ਘਰ ਹਨ, ਜਿਸ ਵਿੱਚ ਤਕਰੀਬਨ 23000 ਲੋਕ ਰਹਿੰਦੇ ਹਨ ।  ਉਨ੍ਹਾਂ ਕਿਹਾ ਕਿ 42 ਸਫ਼ਾਈ ਕਰਮਚਾਰੀਆਂ ਦੀ ਡਿਊਟੀ   ਗਿੱਲਾ ਅਤੇ ਸੁੱਕਾ ਕੂੜਾ ਇਕੱਠਾ ਕਰਨ ਲਈ ਲਗਾਈ ਗਈ  ਹੈ, ਜਿਸ ਲਈ ਉਹ ਹਰ ਸਵੇਰ ਲੋਕਾਂ ਦੇ ਘਰਾਂ ' ਚ ਹਰੇ ਅਤੇ ਨੀਲੇ ਰੰਗ ਦੇ 20 ਰਿਕਸ਼ਿਆਂ ਚ ਜਾ ਕੇ ਗਿੱਲਾ ਅਤੇ ਸੁੱਕਾ ਕੂਡ਼ਾ ਇਕੱਠਾ ਕਰਦੇ ਹਨ ,    ਇਸ ਦੇ ਨਾਲ ਨਾਲ , 15 ਠੇਲੇ  ਵੀ ਸ਼ਾਮਲ ਕੀਤੇ ਗਏ  ਹਨ। ਇਸ ਮੌਕੇ ਇੰਸਪੈਕਟਰ ਕਮਲਪ੍ਰੀਤ ਸਿੰਘ ਉਰਫ ਰਾਜਾ ਵੀ ਹਾਜ਼ਰ ਸਨ।

ਸੁਰਖੀ 

ਫੋਟੋ ਨੰਬਰ 1 ਵਿੱਚ ਬ੍ਰਾਂਡ ਅੰਬੈਸਡਰ ਮੁਕੇਸ਼ ਵਰਮਾ ਅਤੇ ਇੰਚਾਰਜ ਨਿਸ਼ਾ ਦੇਵਲ, ਕਮਲਪ੍ਰੀਤ ਸਿੰਘ ਉਰਫ ਰਾਜਾ ਉਨ੍ਹਾਂ ਦੇ ਨਾਲ ਵਾਰਡ ਨੰ. 5 ਵਿੱਚ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ ਰੱਖਣ ਲਈ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ

ਫੋਟੋ ਨੰ ਦੋ ਚ ਗਿੱਲਾ ਅਤੇ ਸੁੱਕਾ ਕੂਡ਼ਾ ਠੇਲੇ ਵਿੱਚ ਪਾਉਂਦੇ ਹੋਏ ਸਫ਼ਾਈ ਕਰਮਚਾਰੀ

Comments

Popular posts from this blog

Daily news Qadian ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਜ਼ਿਲ੍ਹਾ ਪੱਧਰ ਤੇ ਜਿੱਤੇ ਤਮਗੇ

Daily news qadian. ਵੇਦ ਕੌਰ ਆਰੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਭਾਸਣ ਮੁਕਾਬਲੇ

DNQ ਟਾਇਮਜ਼,,,,,ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਜਗਤ ਪੰਜਾਬੀ ਸਭਾ ਵੱਲੋਂ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਅਤੇ ਟਰਾਈਸਾਈਕਲ ਵੰਡੇ ਗਏ