daily news qadian ਆਬੋ-ਹਵਾ ਹੋ ਰਹੀ ਪਲੀਤ।*(ਪਰਮਜੀਤ ਸਿੰਘ ਸੰਧੂ ਥੇਹ ਤਿੱਖਾ ਗੁਰਦਾਸਪੁਰ 9464427651
*ਆਬੋ-ਹਵਾ ਹੋ ਰਹੀ ਪਲੀਤ।*
daily news qadian
MD...Gurpreet singh
ਅਸੀਂ ਸਾਰੇ ਵਧਦੀ ਮਹਿੰਗਾਈ ਬਾਰੇ ਤਾਂ ਬਹੁਤ ਚਰਚਾ ਕਰਦੇ ਹਾਂ ਪਰ ਕੀ ਅਸੀਂ ਕਦੇ ਸੋਚਿਆ ਹੈ ਕਿ ਜੋ ਚੀਜ਼ ਸਾਨੂੰ ਕੁਦਰਤ ਮੁਫ਼ਤ ਦੇ ਰਹੀ ਹੈ, ਅਸੀਂ ਉਸਨੂੰ ਦੂਸ਼ਿਤ ਕਿਉਂ ਕਰ ਰਹੇ ਹਾਂ? ਮੈਂ ਗੱਲ ਕਰ ਰਿਹਾ ਹਾਂ ਹਵਾ ਬਾਰੇ। ਅਸੀਂ ਕਦੇ ਹਵਾ ਬਾਰੇ ਸੋਚਣਾ ਜ਼ਰੂਰੀ ਨਹੀਂ ਸਮਝਿਆ ਕਿਉਂਕਿ ਇਸਦੀ ਸਾਨੂੰ ਕੋਈ ਕੀਮਤ ਅਦਾ ਨਹੀਂ ਕਰਨੀ ਪੈਂਦੀ। ਕਦੇ ਸੋਚਿਆ ਹੈ ਕਿ ਜੇ ਹੋਰ ਅਨੇਕਾਂ ਵਸਤਾਂ ਵਾਂਗ ਸਾਨੂੰ ਹਵਾ ਦੀ ਕੀਮਤ ਵੀ ਅਦਾ ਕਰਨੀ ਪੈਂਦੀ ਤਾਂ ਸਾਡੇ ਤੇ ਇਸ ਚੀਜ਼ ਦਾ ਕੀ ਅਸਰ ਪੈਣਾ ਸੀ? ਹਰੇਕ ਪ੍ਰਾਣੀ ਨੂੰ ਉਸ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਸ ਨੇ ਸਾਨੂੰ ਜਿਉਂਦੇ ਰੱਖਣ ਲਈ ਹਵਾ ਦੀ ਮੁਫ਼ਤ ਦਾਤ ਬਖਸ਼ੀ ਹੈ। ਇਸਦੇ ਉਲਟ ਅਸੀਂ ਹਵਾ ਨੂੰ ਦੂਸ਼ਿਤ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ। ਹਰ ਘਰ ਵਿਚ ਦੋ -ਚਾਰ ਮੋਟਰ- ਗੱਡੀਆਂ ਤਾਂ ਹੋਣਗੀਆਂ ਪਰ ਸਾਈਕਲ ਨਹੀਂ ਹੋਵੇਗਾ। ਅਸੀਂ ਬਾਜ਼ਾਰ ਵਿਚ ਕਿਸੇ ਵੀ ਕੰਮ ਲਈ ਜਾਣਾ ਹੋਵੇ ਤਾਂ ਸਕੂਟਰ- ਮੋਟਰਸਾਈਕਲ ਦੀ ਵਰਤੋਂ ਕਰਦੇ ਹਾਂ। ਕਦੇ ਸੋਚਿਆ ਹੀ ਨਹੀਂ ਕਿ ਸਾਈਕਲ ਵੀ ਵਰਤਣਾ ਚਾਹੀਦਾ ਹੈ। ਸੋਚਦੇ ਕਿਵੇਂ ਕਿਉਂਕਿ ਸਾਈਕਲ ਨੂੰ ਤਾਂ ਅਸੀਂ ਗ਼ਰੀਬ ਦੀ ਸਵਾਰੀ ਸਮਝੀ ਬੈਠੇ ਹਾਂ, ਜਦਕਿ ਉਸਦੇ ਸਾਨੂੰ ਕੲੀ ਪ੍ਰਕਾਰ ਦੇ ਫ਼ਾਇਦੇ ਹੁੰਦੇ ਹਨ ਅਤੇ ਵਾਤਾਵਰਣ ਵੀ ਸਹੀ ਰਹਿੰਦਾ ਹੈ। ਅਸੀਂ ਆਪਣੇ ਆਲੇ-ਦੁਆਲੇ ਝਾਤ ਮਾਰੀਏ ਤਾਂ ਹਕੀਕਤ ਜਾਣ ਸਕਾਂਗੇ ਕਿ ਕਿੰਨੇ ਕੁ ਰੁੱਖ ਬਚੇ ਨੇ ਸਾਡੇ ਆਲੇ-ਦੁਆਲੇ (ਖ਼ਾਸ ਤੌਰ 'ਤੇ ਮਾਝੇ ਤੇ ਮਾਲਵੇ 'ਚ)। ਅਸੀਂ ਆਪ ਤਾਂ ਪੌਦੇ ਕੀ ਲਗਾਉਣੇ ਸੀ, ਆਪਣੀਆਂ ਜ਼ਮੀਨਾਂ ਵਿਚ ਆਪਣੇ ਪੁਰਖਿਆਂ ਵਲੋਂ ਲਗਾਏ ਦਰੱਖ਼ਤ ਵੀ ਨਹੀਂ ਰਹਿਣ ਦਿੱਤੇ । ਇਹੀ ਕਾਰਨ ਹੈ ਕਿ ਪੰਛੀਆਂ ਦੀ ਗਿਣਤੀ ਘੱਟ ਗੲੀ ਅਤੇ ਅਨੇਕਾਂ ਪ੍ਰਜਾਤੀਆਂ ਅਲੋਪ ਹੋਣ ਦੇ ਕੰਢੇ ਹਨ। ਰੁੱਖ ਵੱਖ-ਵੱਖ ਕਿਸਮਾਂ ਦੇ ਫ਼ਲਾਂ ਤੋਂ ਇਲਾਵਾਂ ਸ਼ੁੱਧ ਹਵਾ ਰਾਹੀਂ ਉਸਦੀ ਗੁਣਵੱਤਾ ਵਿੱਚ ਵਾਧਾ ਕਰਦੇ ਹਨ। ਜੇ ਹਵਾ ਸਹੀ ਨਹੀਂ ਹੋਵੇਗੀ ਤਾਂ ਸਾਨੂੰ ਕੲੀ ਕਿਸਮ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਇਸ ਲਈ ਸਾਨੂੰ ਹਵਾ ਨੂੰ ਸ਼ੁੱਧ ਬਣਾਈ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ, ਸਾਈਕਲ ਦੀ ਵਰਤੋਂ ਕਰਨ, ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ, ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਦਬਾ ਦੇਣ ਦੀ ਜ਼ਰੂਰਤ ਹੈ। ਆਓ! ਅਸੀਂ ਸਾਰੇ ਮਿਲਕੇ ਪ੍ਰਦੂਸ਼ਿਤ ਹੋਈ ਹਵਾ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਈਏ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਯਕੀਨੀ ਬਣਾਈਏ। ਸਾਨੂੰ ਚਾਹੀਦਾ ਹੈ ਕਿ ਅਸੀਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਤੋਂ ਰੋਕਣ ਲਈ ਜ਼ੋਰਦਾਰ ਹੰਭਲੇ ਮਾਰੀਏ। ਇੰਜ ਆਪਣਾ ਵੱਡਾ ਯੋਗਦਾਨ ਪਾ ਕੇ ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਵਿਚ ਵੱਧ ਤੋਂ ਵੱਧ ਮਦਦ ਕਰੀਏ। ਕਿਸਾਨ ਭਰਾਵਾਂ ਨੂੰ ਵੀ ਫ਼ਸਲੀ ਚੱਕਰ 'ਚੋਂ ਨਿਕਲ ਕੇ ਬਾਗ਼ਬਾਨੀ ਵਰਗੇ ਕਿੱਤੇ ਨੂੰ ਅਪਣਾਉਣ ਦੀ ਜ਼ਰੂਰਤ ਹੈ। ਇਸ ਤਰ੍ਹਾਂ ਕਮਾਈ ਦੇ ਨਾਲ ਨਾਲ ਅਸੀਂ ਵਾਤਾਵਰਣ ਨੂੰ ਵੀ ਸ਼ੁੱਧ ਕਰਨ ਵਿਚ ਮਦਦਗਾਰ ਹੋਵਾਗੇ।
ਪਰਮਜੀਤ ਸੰਧੂ ਥੇਹ ਤਿੱਖਾ ਗੁਰਦਾਸਪੁਰ 9464427651

ਬਹੁਤ ਬਹੁਤ ਧੰਨਵਾਦ ਜੀ
ReplyDelete