DNQ ਟਾਈਮਜ਼,,,,,,,,,,ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਮਨਾਇਆ ਗਿਆ ਵੋਟਰ ਦਿਵਸ
ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਮਨਾਇਆ ਗਿਆ ਵੋਟਰ ਦਿਵਸ
ਕਾਦੀਆਂ,25 ਜਨਵਰੀ ਗੁਰਪ੍ਰੀਤ ਸਿੰਘ,,ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਬਣੇ ਬੂਥ ਨੰਬਰ 151/152/153 ਚ 13ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਸ਼ਵਨੀ ਵਰਮਾ ,ਗੁਰਮੇਜ ਸਿੰਘ, ਰਿੱਕੀ ਅਬਰੋਲ ਅਤੇ ਰਿੰਕੂ ਆਦਿ ਨੇ ਸਾਂਝੇ ਤੌਰ ਤੇ ਦੱਸਿਆ ਕਿ ਭਾਰਤ ਦਾ ਚੋਣ ਕਮਿਸ਼ਨ 13ਵਾਂ ਰਾਸ਼ਟਰੀ ਵੋਟਰ ਦਿਵਸ ਅੱਜ ਸਥਾਨਕ ਵੇਦ ਕੌਰ ਆਰੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਨਾਇਆ ਗਿਆ।ਓਨਾ ਦੱਸਿਆ ਕਿ ਕਿਸੇ ਵੀ ਲੋਕਤੰਤਰੀ ਦੇਸ਼ ਵਿੱਚ ਸਰਕਾਰ ਬਣਾਉਣ ਵਿੱਚ ਵੋਟਰਾਂ ਦੀ ਸਭ ਤੋਂ ਵੱਡੀ ਅਤੇ ਅਹਿਮ ਭੂਮਿਕਾ ਹੁੰਦੀ ਹੈ। ਵੋਟਰ ਆਪਣੀਆਂ ਕੀਮਤੀ ਵੋਟਾਂ ਨਾਲ ਕਿਸੇ ਵੀ ਪਾਰਟੀ ਨੂੰ ਪੰਜ ਸਾਲਾਂ ਲਈ ਸੱਤਾ ਵਿੱਚ ਲਿਆ ਸਕਦੇ ਹਨ। ਇਸ ਫਰਜ਼ ਨੂੰ ਨਿਭਾ ਕੇ ਵੋਟਰ ਦੇਸ਼ ਦੇ ਵਿਕਾਸ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ। ਭਾਰਤ ਵਿੱਚ ਵੋਟਿੰਗ ਨੂੰ ਲੈ ਕੇ ਲੋਕਾਂ ਵਿੱਚ ਘੱਟਦੇ ਰੁਝਾਨ ਨੂੰ ਦੇਖਦੇ ਹੋਏ ਵੋਟਿੰਗ ਡੇ ਦੀ ਸ਼ੁਰੂਆਤ ਕੀਤੀ ਗਈ। ਭਾਰਤ ਵਿੱਚ ਸਾਰੀਆਂ ਚੋਣਾਂ ਨਿਰਪੱਖ ਢੰਗ ਨਾਲ ਕਰਵਾਉਣਾ 'ਭਾਰਤ ਦੇ ਚੋਣ ਕਮਿਸ਼ਨ' ਦੀ ਜ਼ਿੰਮੇਵਾਰੀ ਹੈ। ਉਧਰ ਦੂਜੇ ਪਾਸੇ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਮਮਤਾ ਡੋਗਰਾ ਦੇ ਵੱਲੋਂ ਦੱਸਿਆ ਗਿਆ ਕਿ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਆਪਣੀ ਵੋਟ ਪ੍ਰਤੀ ਜਾਗਰੂਕ ਕਰਨਾ ਅਤੇ ਨਿਰਪੱਖ ਢੰਗ ਨਾਲ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਹੈ। ਵੋਟਰ ਦਿਵਸ ਮਨਾਉਣ ਦਾ ਮਕਸਦ ਸਾਰੇ 18 ਸਾਲ ਦੇ ਬਾਲਗ ਨੌਜਵਾਨਾਂ ਦੇ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਉਨ੍ਹਾਂ ਨੂੰ ਆਪਣੀ ਵੋਟ ਪ੍ਰਤੀ ਜਾਗਰੂਕ ਕਰਨਾ ਹੈ। ਇਸ ਵੋਟਰ ਦਿਵਸ ਦੇ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਵੀ ਹਿੱਸਾ ਲਿਆ ਗਿਆ ਅਤੇ ਵੋਟਰ ਦਿਵਸ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਮਮਤਾ ਡੋਗਰਾ ਤੋਂ ਇਲਾਵਾ ਅਸ਼ਵਨੀ ਵਰਮਾ ,ਗੁਰਮੇਜ ਸਿੰਘ, ਰਿੱਕੀ ਅਬਰੋਲ ,ਤੇ ਸਕੂਲ ਸਟਾਫ ਸੁਨੀਤਾ ਕਪੂਰ, ਸ਼ਮਾ ਮਹਾਜਨ, ਅੰਜਲੀ, ਰੇਣੂਕਾ, ਰੰਜੂ ਸ਼ਰਮਾ, ਨੀਤੀ ਬੇਦੀ, ਰਵੀਨਾ, ਪਿੰਕੀ, ਪਰਮਜੀਤ ਕੌਰ, ਨੇਹਾ, ਕਨਿਕਾ ਆਦਿ ਹਾਜ਼ਰ ਸਨ।
Comments
Post a Comment