DNQ ਟਾਇਮਜ਼,,,,ਧਾਰਮਿਕ ਸਥਾਨਾਂ ਅਤੇ ਸਕੂਲਾਂ ਵਿੱਚ ਹੋ ਰਹੀਆਂ ਚੋਰੀ ਦੀਆ ਵਾਰਦਾਤਾਂ ਚਿੰਤਾ ਦਾ ਵਿਸ਼ਾ: ਕੈਪਟਨ ਰਿਆੜ ਹਰਚੋਵਾਲ
ਧਾਰਮਿਕ ਸਥਾਨਾਂ ਅਤੇ ਸਕੂਲਾਂ ਵਿੱਚ ਹੋ ਰਹੀਆਂ ਚੋਰੀ ਦੀਆ ਵਾਰਦਾਤਾਂ ਚਿੰਤਾ ਦਾ ਵਿਸ਼ਾ: ਕੈਪਟਨ ਰਿਆੜ ਹਰਚੋਵਾਲ
ਗੱਲ ਨੁਕਸਾਨ ਦੀ ਨਹੀਂ ਗੱਲ ਸਮਾਜ ਦੇ ਡਿੱਗਦੇ ਮਿਆਰ ਦੀ ਹੈ ।ਅੱਜ ਸਵੇਰੇ ਸਾਰ ਇੱਕ ਦੋਸਤ ਅਧਿਆਪਕ ਦਾ ਫੋਨ ਆਇਆਂ ਜੋ ਮੇਰੇ ਪਿੰਡ ਹਰਚੋਵਾਲ ਸਹੀਦ ਸਿਪਾਹੀ ਹੀਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਚ ਡਿਊਟੀ ਕਰਦੇ ਹਨ ।ਕਹਿੰਦੇ ਸਕੂਲ ਚ ਲੰਘੀ ਰਾਤ ਚੋਰੀ ਹੋ ਗਈ ।ਚੋਰ ਕੰਪਿਊਟਰ ਪ੍ਰੋਜੈਕਟਰ ਕੈਮਰੇ ਡੀ ਬੀ ਆਰ ਅਤੇ ਹੋਰ ਵੀ ਕੀਮਤੀ ਸਮਾਨ ਲੈ ਗਏ।ਗੱਲ ਇਹ ਹੈ ਕਿ ਧਾਰਮਿਕ ਥਾਵਾਂ ਅਤੇ ਵਿੱਦਿਆ ਦੇ ਮੰਦਰਾਂ ਜਾਨੀ ਕੇ ਸਕੂਲਾਂ ਚੋ ਚੋਰੀਆਂ ਹੋਣੀਆ ਸਮਾਜ ਦੇ ਹਰ ਪ੍ਰਾਣੀ ਤੇ ਸਵਾਲੀਆਂ ਉਂਗਲ ਖੜੀ ਕਰਦੀਆਂ ਹਨ ।ਜੇਕਰ ਸਾਰੇ ਪੰਜਾਬ ਵਿੱਚ ਕਿਤੇ ਚੋਰੀ ਹੁੰਦੀ ਹੈ ਤਾ ਚੋਰੀ ਦਾ ਸਮਾਨ ਚੋਰੀ ਕਰਨ ਵਾਲੇ ਖਪਾਉਦੇ ਵੀ ਪੰਜਾਬ ਵਿੱਚ ਹੀ ਨੇ ।ਸਿੱਧੇ ਤੌਰ ਤੇ ਕਹੀਏ ਕੀ ਉਹ ਸਾਨੂੰ ਹੀ ਵੇਚਦੇ ਹਨ ।ਅਤੇ ਲਾਲਚ ਵੱਸ ਕੋਈ ਨਾ ਕੋਈ ਏਸੇ ਸਮਾਜ ਦਾ ਪ੍ਰਾਣੀ ਉਹ ਸਮਾਨ ਨੂੰ ਲੈ ਲੈਂਦਾ ਹੈ ।ਜਾਨੀ ਕੇ ਸਮਾਜ ਦਾ ਕਾਫੀ ਹਿੱਸਾ ਸਿੱਧੇ ਜਾ ਅਸਿੱਧੇ ਤੌਰ ਤੇ ਚੋਰੀ ਕਰਨ ਵਾਲਿਆ ਦੇ ਨਾਲ ਹੈ ।ਅਤੇ ਸਮਾਜ ਵਿੱਚ ਹੋ ਰਹੀ ਹਰ ਕੁਰੀਤੀ ਦਾ ਸਬੰਧ ਕਿਤੇ ਨਾ ਕਿਤੇ ਨਸੇ ਨਾਲ ਜੁੜੀਆਂ ਹੋਇਆ ਹੈ । ਸਮਾਜਿਕ ਕੁਰੀਤੀਆਂ ਤੋ ਬਚਣ ਲਈ ਪਿੰਡਾ ਦੀਆਂ ਪੰਚਾਇਤਾਂ ਸਮਾਜ ਸੇਵੀ ਸੰਸਥਾਵਾਂ ਅਤੇ ਖੁਦ ਸਮਾਜ ਨੂੰ ਇਕੱਠੇ ਇੱਕ ਪਲੇਟਫਾਰਮ ਤੇ ਕੰਮ ਕਰਨ ਦੀ ਲੋੜ ਹੈ।ਇਹਨਾਂ ਗੱਲਾ ਦਾ ਪ੍ਰਗਟਾਵਾ ਕੈਪਟਨ ਧਰਮਿੰਦਰ ਸਿੰਘ ਹਰਚੋਵਾਲ ਪੀ ਆਰ ਓ ਪੰਜਾਬ ਅਤੇ ਜਿਲ੍ਹਾ ਪ੍ਰਧਾਨ ਵੈਟਰਨ ਵੈਲਫੇਅਰ ਔਰਗਨੲਈਜੇਸਨ ਗੁਰਦਾਸਪੁਰ ਨੇ ਸਿਪਾਹੀ ਹੀਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਹਰਚੋਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
Comments
Post a Comment