DNQ ਟਾਈਮਜ਼,,,ਫਸਲਾਂ ਦੇ ਮੁਆਵਜ਼ੇ ਲਈ ਨਾਇਬ ਤਹਿਸੀਲਦਾਰ ਕਾਦੀਆ ਨੂੰ ਦਿੱਤਾ ਮੰਗ ਪੱਤਰ
ਬਾਰਿਸ਼ ਨਾਲ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਲਈ ਨਾਇਬ ਤਹਿਸੀਲਦਾਰ ਕਾਦੀਆ ਨੂੰ ਦਿੱਤਾ ਮੰਗ ਪੱਤਰ
ਚੀਫ ਐਡੀਟਰ ਗੁਰਪ੍ਰੀਤ ਸਿੰਘ
DNQ ਟਾਈਮਜ਼
ਬਾਰਿਸ਼ ਅਤੇ ਤੇਜ ਹਵਾ ਨਾਲ ਨੁਕਸਾਨੀ ਕਣਕ ਦੀ ਫਸਲ ਦੀ ਗਿਰਦਾਵਰੀ ਕਰਵਾਕੇ ਬਣਦਾ ਮੁਆਵਜਾ ਦੇਣ ਸੰਬੰਧੀ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਮ ਤੇ ਮੰਗ ਪੱਤਰ ਨਾਇਬ ਤਹਿਸੀਲਦਾਰ ਕਾਦੀਆ ਵਿਖੇ ਅਭਿਸ਼ੇਕ ਵਰਮਾ ਨੂੰ ਦਿੱਤਾ ਗਿਆ। ਇਸ ਸਬੰਧੀ ਪਿੰਡ ਨਾਥਪੁਰ ਵਾਸੀਆਂ ਦੇ ਵੱਲੋਂ ਦਿੱਤੇ ਗਏ ਮੰਗ ਪੱਤਰ ਅਨੁਸਾਰ ਦਸਿਆ ਗਿਆ ਕਿ ਪਿਛਲੇ ਦੋ ਦਿਨਾਂ ਤੋਂ ਕਾਦੀਆਂ ਇਲਾਕੇ ਅੰਦਰ ਹੋਈ ਬਾਰਿਸ਼ ਅਤੇ ਤੇਜ ਹਵਾਵਾਂ ਚੱਲਣ ਕਰਕੇ ਕਿਸਾਨ ਦੇ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਵਿਛ ਗਈ ਹੈ। ਇਸਦੇ ਨਾਲ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਸਮੂਹ ਕਿਸਾਨਾਂ ਨੂੰ ਕਣਕ ਦੀ ਫਸਲ ਦੇ ਚੰਗੇ ਝਾੜ ਦੀ ਉਮੀਦ ਨਹੀਂ ਰਹੀ। ਇਸ ਲਈ ਕਿਰਪਾ ਕਰਕੇ ਇਸ ਬਾਰਿਸ਼ ਅਤੇ ਤੇਜ ਹਵਾਵਾਂ ਨਾਲ ਨੁਕਸਾਨੀ ਕਣਕ ਦੀਆਂ ਫਸਲਾਂ ਦੀ ਗਿਰਦਾਵਰੀ ਕਰਵਾਕੇ ਪੀੜਤ ਕਿਸਾਨਾਂ ਨੂੰ ਸਰਕਾਰ ਵੱਲੋਂ ਬਣਦਾ ਮੁਆਵਜਾ ਦੇ ਕੇ ਸਹਾਇਤਾ ਕੀਤੀ ਜਾਵੇ। ਗੱਲਬਾਤ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਝੋਨੇ ਦੀ ਫ਼ਸਲ ਦੌਰਾਨ ਕੋਰੋਨਾਵਾਇਰਸ ਆਉਣ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਝਾੜ ਕਾਫੀ ਘੱਟ ਹੋਇਆ ਸੀ ਅਤੇ ਭਾਰੀ ਨੁਕਸਾਨ ਹੋਇਆ ਸੀ ਅਤੇ ਹੁਣ ਬੇਮੌਸਮੀ ਬਾਰਸ਼ ਕਾਰਨ ਕਿਸਾਨਾਂ ਦੀ ਫਸਲ ਤਬਾਹ ਹੋ ਚੁੱਕੀ ਹੈ। ਉਹਨਾਂ ਨੇ ਪੰਜਾਬ ਸਰਕਾਰ ਦੇ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਿਹੜੇ ਜਿਹੜੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਹਨ ਉਨ੍ਹਾਂ ਨੂੰ ਮੁਆਵਜ਼ਾ ਜਲਦੀ ਹੀ ਮੁਹਇਆ ਕਰਵਾਇਆ ਜਾਵੇ।ਇਸ ਮੌਕੇ ਮੰਗਲ ਸਿੰਘ ਪਿੰਡ ਨਾਥਪੁਰ ਬਲਕਾਰ ਸਿੰਘ ਨਾਥਪੁਰ ਪ੍ਰੇਮ ਸਿੰਘ ਲਾਲੀ ਬਾਜਵਾ ਦਵਿੰਦਰ ਸ਼ਰਮਾ ਅਸ਼ਵਨੀ ਵਰਮਾ ਆਦਿ ਹਾਜਰ ਸਨ । ਉਧਰ ਦੂਜੇ ਪਾਸੇ ਨਾਇਬ ਤਹਿਸੀਲਦਾਰ ਕਾਦੀਆ ਅਭਿਸ਼ੇਕ ਵਰਮਾ ਨੇ ਆਏ ਹੋਏ ਲੋਕਾਂ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਇਹ ਮੰਗ ਪੱਤਰ ਆਪਣੇ ਉੱਚ ਅਧਿਕਾਰੀਆਂ ਤੱਕ ਭੇਜ ਦੇਣਗੇ ।
Comments
Post a Comment