Breaking news DNQ ਟਾਇਮਜ਼,,, ਮੋਬਾਈਲ ਫ਼ੋਨ ਫਟਣ ਕਾਰਨ 8 ਸਾਲਾਂ ਬੱਚੀ ਦੀ ਮੌਤ
DNQ ਟਾਇਮਜ਼
Md Gurpreet Singh QADIAN
8360692971
Mobile Phone Explosion: ਕੇਰਲ ਜ਼ਿਲੇ ਦੇ ਤਿਰੂਵਿਲਵਾਮਾਲਾ ਦੇ ਇਕ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਦੀ ਅੱਠ ਸਾਲ ਦੀ ਧੀ ਦੀ ਮੋਬਾਈਲ ਫੋਨ ਚ ਹੋਏ ਧਮਾਕੇ ਕਾਰਨ ਮੌਤ ਹੋ ਗਈ, ਜਿਸ ਦੀ ਉਹ ਵਰਤੋਂ ਕਰ ਰਹੀ ਸੀ। ਉਹ ਤੀਜੀ ਜਮਾਤ ਦੀ ਵਿਦਿਆਰਥਣ ਸੀ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਜਦੋਂ ਮੋਬਾਈਲ ਫ਼ੋਨ ਚਾਰਜ ਹੋ ਰਿਹਾ ਸੀ ਤਾਂ ਉਸ 'ਤੇ ਬੱਚੀ ਵੀਡੀਓ ਦੇਖ ਰਹੀ ਸੀ।
ਕੇਰਲ ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਮੋਬਾਈਲ ਫੋਨ ਦਾ ਇਸਤੇਮਾਲ ਕਰਦੇ ਹੋਏ ਕਥਿਤ ਤੌਰ ’ਤੇ ਧਮਾਕਾ ਹੋ ਜਾਣ ਨਾਲ ਅੱਠ ਸਾਲ ਦੀ ਇੱਕ ਲੜਕੀ ਦੀ ਮੌਤ ਹੋ ਗਈ। ਪੁਲਿਸ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਬੱਚੀ ਦੀ ਪਛਾਣ ਅਧੀਥਿਆਸ਼੍ਰੀ ਵਜੋਂ ਹੋਈ ਹੈ, ਜੋ ਤਿਰੂਵਿਲਵਾਮਾਲਾ ਦੇ ਕ੍ਰਾਈਸਟ ਨਿਊ ਲਾਈਫ ਸਕੂਲ 'ਚ ਪੜ੍ਹਦੀ ਸੀ। ਬੈਟਰੀ ਦੇ ਜ਼ਿਆਦਾ ਗਰਮ ਹੋਣ ਕਾਰਨ ਧਮਾਕਾ ਹੋਣ ਦਾ ਕਾਰਨ ਲੱਗ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ 10.30 ਵਜੇ ਵਾਪਰੀਜਾਣੋ ਕਿੰਨਾ ਖ਼ਤਰਨਾਕ ਹੈ ਫ਼ੋਨ ਚਾਰਜ ਕਰਦੇ ਸਮੇਂ ਇਸਤੇਮਾਲ ਕਰਨਾ
ਚਾਰਜਿੰਗ ਦੌਰਾਨ ਸੈਲਫੋਨ ਦਾ ਤਾਪਮਾਨ ਵੱਧ ਜਾਂਦਾ ਹੈ, ਖਾਸ ਕਰਕੇ ਅਜਿਹਾ ਗਰਮੀਆਂ ਵਿੱਚ ਬਹੁਤ ਜਿਆਦਾ ਹੈ। ਇਸ ਤੋਂ ਇਲਾਵਾ, ਕਈ ਗੇਮਾਂ ਅਤੇ ਐਪਲੀਕੇਸ਼ਨਾਂ ਦੀ ਵਰਤੋਂ ਕਰਦੇ ਸਮੇਂ ਫੋਨ ਦਾ ਤਾਪਮਾਨ ਵਧਦਾ ਹੈ। ਜੇਕਰ ਤੁਸੀਂ ਚਾਰਜਿੰਗ ਦੌਰਾਨ ਆਪਣੇ ਸੈੱਲਫੋਨ ਦੀ ਵਰਤੋਂ ਕਰਦੇ ਹੋ ਤਾਂ ਇਹ ਗਰਮੀ ਦੁੱਗਣੀ ਹੋ ਸਕਦੀ ਹੈ।
ਮੋਬਾਈਲ ਫੋਨ ਦੀ ਜਿਆਦਾ ਵਰਤੋਂ ਵੀ ਨੁਕਸਾਨ ਪਹੁੰਚਾਉਣ ਵਾਲੇ ਹੁੰਦੇ ਹਨ। ਕਿਉਂਕਿ ਇਹ ਇਹ ਸੈਲਫੋਨ ਫੋਨ ਦੇ ਅੰਦਰ ਇਲੈਕਟ੍ਰੀਕਲ ਸਰਕਟਾਂ ਅਤੇ ਮਾਈਕ੍ਰੋਚਿੱਪਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਲੰਬੇ ਸਮੇਂ ਇਸਦੀ ਵਰਤੋਂ ਕਾਰਨ ਇਹ ਹਿੱਸੇ ਤੁਹਾਨੂੰ ਬਹੁਤ ਨੁਕਸਾਨ ਪਹੁੰਚਾ ਸਕਦੇ ਹਨ।
ਇਸ ਤੋਂ ਇਲਾਵਾ, ਕਾਰ ਵਿਚ ਸੈੱਲਫੋਨ ਨੂੰ ਚਾਰਜ ਕਰਨਾ ਵਧੇਰੇ ਖ਼ਤਰਨਾਕ ਹੋ ਸਕਦਾ ਹੈ, ਖਾਸ ਕਰਕੇ ਜੇ ਲਗਾਤਾਰ ਸੂਰਜ ਦੇ ਸੰਪਰਕ ਵਿਚ ਰਹੇ।
ਮੋਬਾਈਲ ਫੋਨ ਕਿਉਂ ਹੁੰਦਾ ਹੈ ਧਮਾਕਾ ?
ਸੈਲਫੋਨ ਕਈ ਕਾਰਨਾਂ ਕਰਕੇ ਫਟਦੇ ਹਨ, ਪਰ ਸਭ ਤੋਂ ਆਮ ਹੈ ਫ਼ੋਨ ਦੀ ਬੈਟਰੀ। ਚਾਰਜਿੰਗ ਦੌਰਾਨ ਸੈਲਫੋਨ ਦੀ ਵਰਤੋਂ ਕਰਨ ਨਾਲ ਗਰਮੀ ਪੈਦਾ ਹੁੰਦੀ ਹੈ ਅਤੇ ਇਸ ਨਾਲ ਧਮਾਕਾ ਹੋ ਸਕਦਾ ਹੈ।
।
Comments
Post a Comment