DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ
ਇਹ ਲੋਕ ਸਭਾ ਚੋਣਾਂ ਪੰਜਾਬ ਦੀ ਅਣਖ, ਖੁਦਮੁਖਤਿਆਰੀ ਤੇ ਵਾਗਡੋਰ ਨੂੰ ਦਿੱਲੀ ਵਾਲਿਆਂ ਤੋਂ ਬਚਾਉਣ ਦਾ ਸਵਾਲ- ਸੁਖਬੀਰ ਬਾਦਲ 1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ‘ਚ ਕਾਦੀਆਂ ‘ਚ ਵਿਸ਼ਾਲ ਚੋਣ ਰੈਲੀ ਵਿਚ ਪੁੱਜੇ ਸੁਖਬੀਰ ਬਾਦਲ Md and chief editor Gurpreet Singh QADIAN DNQ ਟਾਇਮਜ਼ ਕਾਦੀਆਂ, 26 ਮਈ (ਗੁਰਪ੍ਰੀਤ ਸਿੰਘ)ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ 'ਚ ਅੱਜ ਕਾਦੀਆਂ ਵਿਖੇ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਇਹ ਲੋਕ ਸਭਾ ਚੋਣਾਂ ਸਿਰਫ਼ ਕੇਂਦਰ ਵਿਚ ਕਿਸੇ ਦੀ ਸਰਕਾਰ ਬਣਾਉਣ ਜਾਂ ਨਾ ਬਣਾਉਣ ਲਈ ਨਹੀਂ, ਬਲਕਿ ਪੰਜਾਬ ਦੀ ਅਣਖ, ਖੁਦਮੁਖ਼ਤਿਆਰੀ ਅਤੇ ਵਾਗਡੋਰ ਨੂੰ ਦਿੱਲੀ ਵਾਲਿਆਂ ਦੇ ਹੱਥੋਂ ਬਚਾਉਣ ਦਾ ਸਵਾਲ ਵੀ ਹਨ। ਏ.ਬੀ. ਰਿਜ਼ੋਰਟ ਕਾਦੀਆਂ ਵਿਖੇ ਵਿਸ਼ਾਲ ਲੋਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਦੁਨੀਆ ਭਰ 'ਚ ਕਿਤੇ ਵੀ ਸਿੱਖਾਂ ਜਾਂ ਪੰਜਾਬੀਆਂ ਨੂੰ ਕੋਈ ਸਮੱਸਿਆ ਆਵੇ ਤਾਂ ਉਹ ਕਾਂਗਰਸ, ਆਮ ਆਦਮੀ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਨਾਲ ਨਹੀਂ, ਬਲਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਸੰਪਰਕ ...