Posts

Showing posts from October, 2022

ਪੰਜਾਬ ਚ ਬਦਲਿਆ ਸਕੂਲਾਂ ਦਾ ਸਮਾਂ

Image
BREAKING NEWS  DAILY NEWS QADIAN ..... ਪੰਜਾਬ ਦੇ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਇਕ ਵਾਰ ਫਿਰ ਤੋਂ ਬਦਲ ਦਿੱਤਾ ਹੈ।   ਪੰਜਾਬ ਦੇ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਇਕ ਵਾਰ ਫਿਰ ਤੋਂ ਬਦਲ ਦਿੱਤਾ ਹੈ। ਮੌਸਮ ‘ਚ ਆਈ ਤਬਦੀਲੀ ਕਾਰਨ ਸਿੱਖਿਆ ਵਿਭਾਗ ਨੇ 1 ਨਵੰਬਰ ਤੋਂ ਸਾਰੇ ਪ੍ਰਾਇਮਰੀ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ (9 AM) ਕਰ ਦਿੱਤਾ ਗਿਆ ਹੈ, ਜਦੋਂਕਿ ਇਹ ਸਕੂਲਾਂ ਵਿੱਚ 3 ਵਜੇ (3 PM) ਛੁੱਟੀ ਹੋਇਆ ਕਰੇਗੀ।ਇਸ ਦੇ ਨਾਲ ਹੀ ਸਿੱਖਿਆ ਵਿਭਾਗ ਨੇ ਸਾਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਵੀ ਸਮਾਂ ਬਦਲਿਆ ਦਿੱਤਾ ਹੈ। ਹੁਣ ਸਾਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 9 ਵਜੇ (9 AM) ਖੁੱਲ੍ਹਿਆ ਕਰਨਗੇ, ਜਦੋਂਕਿ 3 ਵੱਜ ਕੇ 20 ਮਿੰਟ (3:20 PM) ‘ਤੇ ਛੁੱਟੀ ਹੋਇਆ ਕਰੇਗੀ। ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਗੁਰਦਾਸਪੁਰ ਦੀ ਕੋਰ ਕਮੇਟੀ ਦੀ ਮੀਟਿੰਗ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਵਿਖੇ ਹੋਈ ਭਾਰਤ ਮਾਲਾ ਅਧੀਨ ਸੜਕੀ ਮਾਰਗ ਦੇ ਮੁਆਵਜ਼ੇ ਵਿੱਚ ਸਰਕਾਰ ਦਾ ਧੱਕਾ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਸਤਨਾਮ ਸਿੰਘ ਪੰਨੂ

Image
  ਕਾਦੀਆਂ 1 ਨਵੰਬਰ (ਗੁਰਪ੍ਰੀਤ ਸਿੰਘ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਗੁਰਦੁਆਰਾ ਪੰਜਵੀਂ ਪਾਤਸ਼ਾਹੀ ਬੁਰਜ ਸਾਹਿਬ ਧਾਰੀਵਾਲ ਵਿਖੇ ਹੋਈ  ਸੂਬਾ ਪ੍ਰਧਾਨ ਸਰਦਾਰ ਸਤਨਾਮ ਸਿੰਘ ਪੰਨੂ ਉਚੇਚੇ ਤੌਰ ਤੇ ਮੀਟਿੰਗ ਵਿਚ ਹਾਜ਼ਰ ਹੋਏ  ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ  ਭਾਰਤ ਸਰਕਾਰ ਅਤੇ ਕੇਂਦਰ ਸਰਕਾਰ ਦੁਆਰਾ ਚਲਾਏ ਜਾ ਰਹੇ ਭਾਰਤਮਾਲਾ ਪ੍ਰਾਜੈਕਟ ਅਧੀਨ ਦਿੱਲੀ ਜੰਮੂ ਕੱਟੜਾ ਐਕਸਪ੍ਰੈਸ ਵੇਅ ਦੇ ਅਧੀਨ ਆਉਂਦੀਆਂ ਕਿਸਾਨਾਂ ਦੀਅਾਂ ਜ਼ਮੀਨਾਂ ਦੇ ਸਹੀ ਮੁਆਵਜੇ ਦੀ ਗੱਲ੍ਹ ਤੇ ਪਹਿਰਾ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਸਰਕਾਰ ਚੋਰ ਮੋਰੀ ਅਤੇ ਲੁਕਣ ਮਚਾਈ ਦੀਅਾਂ ਖੇਡਾਂ ਵਾਂਗ ਕਦੇ ਕਿਸੇ ਜਗ੍ਹਾ ਅਤੇ ਕਦੇ ਕਿਸੇ ਜਗ੍ਹਾ ਦੇ ਉੱਤੇ ਇਹ ਦਿੱਲੀ ਜੰਮੂ ਕੱਟੜਾ ਐਕਸਪ੍ਰੈਸ ਵੇਅ ਨੂੰ ਸ਼ੁਰੂ ਕਰਨ ਦੀਆਂ  ਘਟੀਆ ਕਾਰਵਾਈਆਂ ਕਰ ਰਹੀ ਹੈ ਜਦਕਿ ਕਿਸਾਨਾਂ ਨੂੰ ਉਨ੍ਹਾਂ   ਦਾ ਬਣਦਾ ਮੁਆਵਜ਼ਾ ਅਜੇ ਤੱਕ ਨਹੀਂ ਦਿੱਤਾ ਗਿਆ  ਉਨ੍ਹਾਂ ਐਸਡੀਐਮ ਬਟਾਲਾ ਮੈਡਮ ਸ਼ੈਰੀ ਭੰਡਾਰੀ ਦੇ ਵੱਲੋਂ ਕੀਤੇ ਗਏ ਧਰਨੇ ਤੋਂ ਬਾਅਦ ਵਾਅਦਿਆਂ ਤੇ ਵੀ ਕਟਾਸ਼ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਇਹ ਸਰਕਾਰਾਂ ਅਤੇ ਇਨ੍ਹਾਂ ਦੇ ਨੁਮਾਇੰਦੇ ਆਪਣੀ ਕੀਤੀ ਹੋਈ ਗੱਲਬਾਤ ਤੋਂ ਮੁੱਕਰ ਜਾਂਦੇ ਹਨ ਉਨ੍ਹਾਂ ਕਿਹਾ ਕਿ ਐਸਡੀਐਮ ਵੱਲੋਂ ਧਰਨੇ ਦੀ ਸਮਾਪਤੀ ਤੇ ਇਹ ਭਰੋਸਾ ਦਿੱਤਾ ਗਿਆ ਸੀ ਕਿ ਕ

ਜਨਮ ਦਿਨ ਮੁਬਾਰਕ

Image
 ਜਨਮ ਦਿਨ   ਏਕਮਪ੍ਰੀਤ  ਕੌਰ   ਪਿਤਾ ਬਲਵੰਤ ਸਿੰਘ   ਸੁਖਵਿੰਦਰ ਕੌਰ   ਪਿੰਡ ਠੱਕਰ ਸੰਧੂ

ਨਹਿਰੀ ਪਾਣੀ ਦੇ ਮਹੱਤਵ ਬਾਰੇ ਜਾਣੂ ਕਰਵਾਇਆ

Image
    ਕਾਦੀਆਂ 31ਅਕਤੂਬਰ (ਗੁਰਪ੍ਰੀਤ ਸਿੰਘ  )ਮਾਣਯੋਗ ਨਿਗਰਾਨ ਇੰਜੀਨੀਅਰ ਹਲਕਾ ਅੰਮ੍ਰਿਤਸਰ ਜੀ  ਦੇ ਹੁਕਮਾਂ ਅਨੁਸਾਰ ਮਾਧੋਪੁਰ ਮੰਡਲ ਦੇ ਅਧੀਨ ਆਉਂਦੇ ਜ਼ਿਲੇਦਾਰੀ ਸੈਕਸ਼ਨ ਬਟਾਲਾ  ਅਧੀਨ ਆਉਂਦੇ ਕੋਟ ਬੁੱਢਾ  ,ਗਿੱਲ ਮੰਜ  ਵਾਲਾ ਦੇ ਨਹਿਰੀ ਸਕੀਮੀ ਖਾਲ ਪਾਉਣ ਸਬੰਧੀ ਪਿੰਡ ਦੇ ਨੰਬਰਦਾਰ,ਸਰਪੰਚ ਅਤੇ ਪਿੰਡ ਦੇ ਜ਼ਿੰਮੀਦਾਰਾਂ ਨੂੰ ਮਿਲ ਕੇ ਉਹਨਾਂ ਨੂੰ ਨਹਿਰੀ ਸਕੀਮੀ ਖਾਲ ਪਾਉਣ ਸੰਬੰਧੀ ਪ੍ਰੇਰਿਤ ਕੀਤਾ ਗਿਆ। ਨਹਿਰੀ ਪਾਣੀ ਦੇ ਮਹੱਤਵ ਬਾਰੇ ਜਾਣੂੰ ਕਰਵਾਇਆ ਗਿਆ। ਇਸ ਸਮੇਂ ਜ਼ਿਲੇਦਾਰ ਅਮੋਲਕ ਸਿੰਘ ਅਗਵਾਈ ਹੇਠ , ਏ ਆਰ ਸੀ ਹਰਵਿੰਦਰ ਸਿੰਘ, ਕੇਵਲ ਸਿੰਘ ਪਟਵਾਰੀ, ਅਕਾਸ਼ਦੀਪ ਸਿੰਘ ਪਟਵਾਰੀ,ਤਰਲੋਕ ਸਿੰਘ ਪਟਵਾਰੀ, ਸ਼ੈਲੀ ਪਟਵਾਰੀ , ਸੁਖਜੀਤ ਕੌਰ ਪਟਵਾਰੀ ਅਤੇ  ਰਾਜਵਿੰਦਰ ਕੌਰ ਪਟਵਾਰੀ ਹਾਜ਼ਰ ਸਨ। ਇਸ ਮੋਕੇ ਅਵਤਾਰ ਸਿੰਘ ਘੁੰਮਣ, ਸਰਪੰਚ ਮੱਖਣ ਰਾਮ, ਹਰਜੀਤ ਸਿੰਘ ਕੋਟ ਬੁੱਢਾ, ਜਤਿੰਦਰ ਸਿੰਘ ਮੈਬਰ, ਦਿਲਬਾਗ ਸਿੰਘ, ਸਾਧੂ ਸਿੰਘ, ਪੂਰਨ ਸਿੰਘ ਮੱਲ੍ਹੀ, ਗੁਰਦੀਪ ਸਿੰਘ, ਸਤਨਾਮ ਸਿੰਘ, ਬਲਦੇਵ ਸਿੰਘ ਲੰਬਰਦਾਰ, ਵੀਰ ਸਿੰਘ, ਪਲਵਿੰਦਰ ਸਿੰਘ, ਤਰਸੇਮ ਸਿੰਘ ,ਕਰਨੈਲ ਸਿੰਘ,ਆਦਿ ਹਾਜ਼ਰ ਸਨ  ।

ਕਾਲਜ ਦੇ ਐਨਐਸਐਸ ਵਲੰਟੀਅਰਾਂ ਵੱਲੋਂ ਰਾਸ਼ਟਰੀ ਏਕਤਾ ਦਿਵਸ ਮਨਾਇਆ ਏਕਤਾ ਤੇ ਅਖੰਡਤਾ ਲਈ ਪ੍ਰਣ ਕੀਤਾ ਤੇ ਦੌੜ ਲਗਾਈ ।

Image
  ਕਾਦੀਆਂ  31 ਅਕਤੂਬਰ (ਗੁਰਪ੍ਰੀਤ ਸਿੰਘ ) ਦੇਸ਼ ਦੇ ਪਹਿਲੇ  ਗ੍ਰਹਿ ਮੰਤਰੀ ਤੇ ਲੋਹ ਪੁਰਸ਼ ਵਜੋਂ ਜਾਣੇ ਜਾਂਦੇ  ਮਹਾਨ ਸ਼ਖ਼ਸੀਅਤ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਜੈਅੰਤੀ ਨੂੰ ਸਮਰਪਿਤ ਰਾਸ਼ਟਰੀ ਏਕਤਾ ਦਿਹਾੜਾ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐੱਨ ਐੱਸ ਐੱਸ ਵਿਭਾਗ ਲਡ਼ਕੇ ਤੇ ਲਡ਼ਕੀਆਂ ਵੱਲੋਂ  ਉਤਸ਼ਾਹ ਨਾਲ ਮਨਾਇਆ ਗਿਆ  । ਰਾਸ਼ਟਰੀ ਏਕਤਾ ਦਿਹਾੜੇ  ਮੌਕੇ ਸਭ ਤੋਂ ਪਹਿਲਾਂ ਐੱਨ ਐੱਸ ਐੱਸ ਵਲੰਟੀਅਰਾਂ , ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਪ੍ਰੋਗਰਾਮ ਅਫਸਰ ਲਡ਼ਕੇ  ਪ੍ਰੋ ਗੁਰਿੰਦਰ ਸਿੰਘ ਤੇ ਪ੍ਰੋਗਰਾਮ ਅਫਸਰ  ਲੜਕੀਆਂ ਪ੍ਰੋ ਸੁਖਪਾਲ ਕੌਰ ਦੀ ਅਗਵਾਈ ਹੇਠ ਦੇਸ਼ ਦੀ ਏਕਤਾ ਤੇ ਅਖੰਡਤਾ ਆਪਸੀ ਭਾਈਚਾਰੇ ਲਈ ਸਹੁੰ ਚੁੱਕੀ । ਐਨ ਐਸ ਐਸ ਵਲੰਟੀਅਰਾਂ ਵੱਲੋਂ ਆਪਸੀ ਸਾਂਝ ਵਾਸਤੇ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ  ਕਾਰਜ ਕਰਨ ਦਾ ਅਹਿਦ ਕੀਤਾ ।  ਇਸ ਤੋਂ ਉਪਰੰਤ ਵਲੰਟੀਅਰਾਂ ਵੱਲੋਂ ਰਾਸ਼ਟਰੀ ਏਕਤਾ ਲਈ ਕਾਲਜ ਕੈਂਪਸ ਤੇ ਦੌੜ ਸ਼ੁਰੂ ਕੀਤੀ ਗਈ । ਜੋ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਰਾਸ਼ਟਰੀ ਏਕਤਾ ਦਾ ਸੰਦੇਸ਼ ਦਿੰਦਿਆਂ ਵਾਪਸ ਕਾਲਜ ਦੇ ਖੇਡ  ਮੈਦਾਨ ਚ ਸਮਾਪਤ ਹੋਈ । ਇਸ ਦੌੜ ਤੋਂ ਬਾਅਦ ਐੱਨ ਐੱਸ ਐੱਸ ਪ੍ਰੋਗਰਾਮ ਅਫਸਰ ਲੜਕੇ  ਪ੍ਰੋ ਗੁਰਿੰਦਰ ਸਿੰਘ ਵੱਲੋਂ ਕਾਲਜ ਦੇ ਲੈਕਚਰ ਥੀਏਟਰ ਵਿੱਚ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਸਰਦਾਰ  ਵੱਲਭ ਭਾਈ ਪਟੇਲ ਦੇ ਜੀਵਨ ਤੇ ਚਾਨਣਾ ਪਾਇਆ ਤੇ ਉਨ੍ਹਾਂ ਵੱਲੋਂ ਦੇਸ਼ ਦੀ ਏਕਤਾ ਲਈ ਵਡਮੁੱਲੇ ਯੋਗਦਾਨ ਬਾਰੇ ਵਿਸ

ਇੰਟਰਨੈਸ਼ਨਲ ਪੀਸ ਕੋਰਪਸ ਐਸੋਸੀਏਸ਼ਨ ਵੱਲੋਂ ਯੂਨਾਈਟਿਡ ਨੇਸ਼ਨ ਦਿਵਸ ਮਨਾਇਆ ਗਿਆ

Image
  ਕਾਦੀਆਂ 31 ਅਕਤੂਬਰ( ਗੁਰਪ੍ਰੀਤ ਸਿੰਘ )ਇੰਟਰਨੈਸ਼ਨਲ ਪੀਸ ਕੋਰਪਸ ਐਸੋਸੀਏਸ਼ਨ ਵੱਲੋਂ ਕਾਦੀਆਂ ਦੇ ਵਿੱਚ  ਯੂਨਾਈਟਿਡ ਨੇਸ਼ਨ ਦਿਵਸ ਮਨਾਇਆ ਗਿਆ ।ਜਿਸ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਇੰਸਪੈਕਟਰ ਜਨਰਲ ਆਫ ਪੁਲੀਸ ਮੋਹਨੀਸ਼ ਚਾਵਲਾ ਆਈਪੀਐਸ ਤੇ  ਸੰਸਥਾ ਦੇ ਜਨਰਲ ਸੈਕਟਰੀ ਸ਼ਸ਼ੀ ਕੁਮਾਰ ਅਤੇ ਉੱਘੇ ਸਮਾਜ ਸੇਵੀ ਅਤੇ ਸੰਸਥਾ ਦੇ ਮੈਂਬਰ ਅਕੀਲ ਅਹਿਮਦ ਸਹਾਰਨਪੁਰੀ ਵੱਲੋਂ ਮੋਮੈਂਟੋ ਦੇ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਇਸ ਦੌਰਾਨ ਆਈਪੀਐਸ ਮੋਹਨੀਸ਼ ਚਾਵਲਾ ਨੇ ਕਿਹਾ ਕਿ ਸੰਸਥਾ ਅੰਤਰਰਾਸ਼ਟਰੀ ਪੱਧਰ ਤੇ ਸ਼ਾਂਤੀ ਤੇ ਮਾਨਵ ਅਧਿਕਾਰਾਂ  ਦੇ ਲਈ ਕੰਮ ਕਰ ਰਹੀ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਹਨ ।ਸੰਸਥਾ ਵੱਲੋਂ ਮਨਾਏ ਗਏ ਇਸ ਦਿਵਸ ਦੌਰਾਨ ਆਈਪੀਐਸ ਮੋਹਨੀਸ਼ ਚਾਵਲਾ ਵੱਲੋਂ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਕਾਰਗੁਜ਼ਾਰੀਆਂ ਨੂੰ ਲੈ ਕੇ ਸੰਸਥਾ ਦੇ ਜਨਰਲ ਸੈਕਟਰੀ ਸ਼ਸ਼ੀ ਕੁਮਾਰ  ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ  ਧੰਨਵਾਦ ਕੀਤਾ ਗਿਆ  ।ਇਸ ਮੌਕੇ ਹੋਰ ਗੱਲਬਾਤ ਕਰਦੇ ਹੋਏ ਜਨਰਲ ਸੈਕਟਰੀ ਸ਼ਸ਼ੀ ਕੁਮਾਰ ਨੇ ਦੱਸਿਆ ਕਿ ਯੂਨਾਈਟਿਡ ਨੇਸ਼ਨ ਦਿਵਸ ਨੇਸ਼ਸਨਸ ਸੰਸਥਾ ਦਿਵਸ ਦੇ ਤੌਰ ਤੇ ਜਾਣਿਆ ਜਾਂਦਾ ਹੈ ।ਇਸ ਮੌਕੇ ਵੱਖ ਵੱਖ ਵੱਖ ਵੱਖ ਥਾਵਾਂ ਤੋਂ ਪਹੁੰਚੇ ਸਮਾਜ ਸੇਵੀ ਪ੍ਰੈੱਸ ਕਲੱਬ ਕਾਦੀਆਂ ਦੇ ਪ੍ਰਧਾਨ ਗੁਰਦਿਲਬਾਗ ਸਿੰਘ ਨੀਟਾ ਮਾਹਲ ਸਮੇਤ ਕੌਂਸਲਰਾਂ ਨੂੰ ਸੰਸਥਾ ਵੱਲੋਂ ਸਮਾਜ ਰਤਨ ਐਵਾਰਡ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ।ਇਸ ਮੌਕੇ ਹੋਰਨਾਂ ਤੋਂ ਇਲਾਵਾ

ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵਲੋਂ ਰਾਸ਼ਟਰੀ ਏਕਤਾ ਦਿਵਸ ਅਤੇ ਕਲੀਨ ਇੰਡੀਆ 2.0 ਮੁਹਿੰਮ ਸਮਾਪਤ*

Image
ਗੁਰਦਾਸਪੁਰ / ਕਾਦੀਆਂ 31 ਅਕਤੂਬਰ ( ਗੁਰਪ੍ਰੀਤ ਸਿੰਘ )ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਧੀਨ ਕਾਰਜ ਕਰ ਰਹੇ *ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਜ਼ਿਲ੍ਹਾ ਯੁਵਾ ਅਧਿਕਾਰੀ ਮੈਡਮ ਸੰਦੀਪ ਕੌਰ* ਦੀ ਅਗਵਾਈ ਵਿੱਚ ਸਰਕਾਰੀ ਆਈ ਟੀ ਆਈ ਕਾਲਜ ਫਾਰ ਵੋਮੈਨ, ਪੰਡੋਰੀ ਰੋਡ ਵਿਖੇ ਪੂਰਾ ਅਕਤੂਬਰ ਮਹੀਨਾ ਕਲੀਨ ਇੰਡੀਆ ਮੁਹਿੰਮ ਦੇ ਤਹਿਤ ਰਾਸ਼ਟਰੀ ਏਕਤਾ ਦਿਵਸ ਅਤੇ ਕਲੀਨ ਇੰਡੀਆ 2.0 ਮੁਹਿੰਮ ਦਾ ਸਮਾਪਤੀ ਦਿਵਸ ਮਨਾਇਆ ਗਿਆ ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਚੇਅਰਮੈਨ ਹੈਲਥ ਕਾਰਪੋਰੇਸ਼ਨ ਪੰਜਾਬ ਰਮਨ ਬਹਿਲ,  ਡੀ ਪੀ ਆਰ ਓ ਇੰਦਰਜੀਤ ਸਿੰਘ ਬਾਜਵਾ, ਐੱਸ ਡੀ ਓ ਸੈਨੀਟੇਸ਼ਨ ਅਫ਼ਸਰ ਕੰਵਲਜੀਤ ਰਤਰਾ, ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਗੁਰਦਾਸਪੁਰ ਭਰਤ ਭੂਸ਼ਨ, ਪ੍ਰਿੰਸੀਪਲ ਆਈ ਟੀ ਕਾਲਜ ਕਰਨ ਸਿੰਘ, ਪ੍ਰੋਫ਼ੈਸਰ ਗੌਰਮਿੰਟ ਪੋਲੀਟੈਕਨਿਕ ਕਾਲਜ ਬਟਾਲਾ ਤੇਜਪ੍ਰਤਾਪ ਸਿੰਘ ਕਾਹਲੋਂ ਨੇ ਪਹੁੰਚ ਕੇ ਸੰਬੋਧਨ ਕੀਤਾ ।ਜਿਸ ਵਿੱਚ ਚੇਅਰਮੈਨ ਰਮਨ ਬਹਿਲ ਵੱਲੋਂ ਸਮਾਰੋਹ ਵਿੱਚ ਮੌਜੂਦ ਵਿਅਕਤੀਆਂ ਨੂੰ ਰਾਸ਼ਟਰ ਦੀ ਏਕਤਾ ਬਣਾਈ ਰੱਖਣ ਲਈ ਸਹੁੰ ਚੁਕਾਈ ਗਈ ।ਇਸ ਦੌਰਾਨ ਏਕਤਾ ਦੌੜ ਵਿੱਚ ਚੇਅਰਮੈਨ  ਰਮਨ ਬਹਿਲ ਤੇ ਬਾਕੀ ਪਹੁੰਚੇ ਮੁੱਖ ਮਹਿਮਾਨਾਂ ਵੱਲੋਂ ਹਰੀ ਝੰਡੀ ਦਿਖਾ ਕੇ ਇਸ ਰੈਲੀ ਨੂੰ ਰਵਾਨਾ ਕੀਤਾ ਗਿਆ ਅਤੇ ਨਾਲ ਹੀ ਵੱਖ ਵੱਖ ਥਾਵਾਂ ਤੇ ਜਾ ਕੇ  ਰੈਲੀ ਦੌਰਾਨ ਲੋਕਾਂ ਨੂੰ  ਜਾਗਰੂਕ ਕੀਤਾ ਗਿਆ ।ਜਿਸ ਵਿੱਚ *ਰਾਸ਼ਟਰ ਦੀ ਏਕਤਾ ਦੇ ਪ੍ਰਤੀਕ ਸ਼੍ਰੀ ਵੱਲਭ ਭਾਈ ਪਟੇਲ

ਸਿਵਲ ਸਰਜਨ ਗੁਰਦਾਸਪੁਰ ਨੇ ਸਿਵਲ ਹਸਪਤਾਲ ਬੱਬਰੀ ਗੁਰਦਾਸਪੁਰ ਦਾ ਕੀਤਾ ਅਚਨਚੇਤ ਦੌਰਾ

Image
  ਗੁਰਦਾਸਪੁਰ / ਕਾਦੀਆਂ 31 ਅਕਤੂਬਰ (ਗੁਰਪ੍ਰੀਤ ਸਿੰਘ  )ਡਿਪਟੀ ਡਾਇਰੈਕਟਰ ਕੰਮ ਸਿਵਲ ਸਰਜਨ ਗੁਰਦਾਸਪੁਰ ਡਾ. ਸ਼੍ਰੀ ਹਰਭਜਨ ਰਾਮ "ਮਾਂਡੀ" ਨੇ ਅਚਾਨਕ ਸਿਵਲ ਹਸਪਤਾਲ ਬੱਬਰੀ (ਗੁਰਦਾਸਪੁਰ) ਵਿਖ਼ੇ ਦੌਰਾ ਕੀਤਾ ਜਿਸ ਦੌਰਾਨ ਓ. ਪੀ. ਡੀ. ਸੇਵਾਵਾਂ ਦੇਖੀਆਂ ਗਈਆਂ ਇਸ ਵਿੱਚ ਮੁੱਖ ਤੌਰ ਤੇ .ਡੇਂਗੂ ਵਾਰਡ ਤੇ ਡੇਂਗੂ ਲੈਬਾਟਰੀ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ ਇਹ ਕੰਮ ਦੇਖਣ ਤੇ ਤਸੱਲੀ ਬਖਸ਼ ਪਾਇਆ ਗਿਆ, ਡੇਂਗੂ ਵਾਰਡ ਵਿੱਚ ਡੇਂਗੂ ਤੋਂ ਪੀੜ੍ਹਤ ਦਾਖ਼ਿਲ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਬਾਰੇ ਪੁੱਛਿਆ ਗਿਆ  ਮਰੀਜ਼ਾਂ ਨੇ ਚੰਗੀਆਂ ਸਿਹਤ ਸੇਵਾਵਾਂ ਮਿਲਣ ਬਾਰੇ ਦੱਸਿਆ l ਸਿਹਤ ਕਰਮਚਾਰੀਆਂ ਨੂੰ ਇਹਨਾਂ ਦੇ ਇਲਾਜ਼ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਕੋਤਾਹੀ ਨਾਂ ਵਰਤੀ ਜਾਵੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ l  ਡੇਂਗੂ ਵਾਰਡ ਦੇਖਣ ਤੋਂ ਬਾਅਦ ਦਾਖਿਲ ਡੇਂਗੂ ਪੋਜ਼ੇਟਿਵ ਮਰੀਜ਼ ਦੇ ਘਰ ਤੇ ਆਲੇ - ਦੁਆਲੇ ਦੇ ਘਰਾਂ ਵਿੱਚ ਡੇਂਗੂ ਮੱਛਰ ਦੀ ਬਰੀਡਿੰਗ ਚੈਕ ਕਰਨ ਲਈ ਲਗਾਈ ਐਂਟੀ - ਲਾਰਵਾ ਟੀਮ ਸਿਵਲ ਹਸਪਤਾਲ ਗੁਰਦਾਸਪੁਰ ਦੀ ਚੈਕਿੰਗ ਕਰਨ ਲਈ ਪਿੰਡ ਬੱਬਰੀ ਵਿਖ਼ੇ ਗਏ,ਐਂਟੀ ਲਾਰਵਾ ਟੀਮ ਨੇ ਆਪਣੇ ਕੰਮ ਕਰਨ ਦੌਰਾਨ ਸਿਵਲ ਸਰਜਨ ਗੁਰਦਾਸਪੁਰ ਜੀ ਨੂੰ ਡੇਂਗੂ ਦਾ ਲਾਰਵਾ ਚੈੱਕ ਕਰਾਇਆ ਇਹ ਲਾਰਵਾ ਮੌਕੇ ਤੇ ਹੀ ਨਸ਼ਟ ਕਰਨ ਲਈ ਕਿਹਾ ਗਿਆ ਇਸ ਮੌਕੇ ਐਂਟੀ ਲਾਰਵਾ ਟੀਮ ਨੂੰ ਲੋਕਾਂ ਦੇ ਘਰਾਂ ਵਿੱਚ ਚੰਗੀ ਤਰ੍ਹਾਂ ਮੱਛਰ ਦਾ ਲਾਰਵਾ ਚੈੱਕ ਕਰਨ ਤੇ ਲਾ

ਮੰਤਰੀ ਦੇ ਖਿਲਾਫ 2 ਨਵੰਬਰ ਨੂੰ ਸਾਰੇ ਪੰਜਾਬ ’ਚ ਸਬ ਡਵੀਜਨਾਂ, ਡਵੀਜਨਾਂ ’ਤੇ ਅਰਥੀ ਫੂਕ ਪ੍ਰਦਰਸ਼ਨ ਕੀਤੇ ਜਾਣਗੇ- ਵਰਿੰਦਰ ਮੋਮੀ

Image
  ਕਾਦੀਆਂ 31 ਅਕਤੂਬਰ (ਗੁਰਪ੍ਰੀਤ ਸਿੰਘ) ਪਿਛਲੇ ਸਾਲਾਂਬੱਧੀ ਅਰਸ਼ੇ ਤੋਂ ਪੇਂਡੂ ਜਲ ਸਪਲਾਈ ਸਕੀਮਾਂ ’ਤੇ ਫੀਲਡ ਅਤੇ ਦਫਤਰਾਂ ਵਿਚ ਬਤੌਰ ਵਰਕਰ ਦੇ ਰੂਪ ਵਿਚ ਰੈਗੂਲਰ ਮੁਲਾਜਮਾਂ ਦੀ ਤਰ੍ਹਾਂ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ ਇੰਨਲਿਸਟਮੈਂਟ/ਆਊਟਸੋਰਸ ਕਾਮਿਆਂ ਨੂੰ ‘ਠੇਕੇਦਾਰ’ ਕਹਿ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਵਲੋਂ ਇਲੈਕਟ੍ਰੋਨਿਕ ਚੈਨਲ ਨੂੰ ਦਿੱਤੇ ਬਿਆਨ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਵਲੋਂ ਵਟਸਅੱਪ ਰਾਹੀ ਆਨਲਾਇਨ ਸੂਬਾ ਵਰਕਿੰਗ ਕਮੇਟੀ ਦੀ ਇਕ ਜਰੂਰੀ ਅਤੇ ਐਮਰਜੈਂਸੀ ਮੀਟਿੰਗ ਕਰਨ ਉਪਰੰਤ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਸਰਕਾਰ ਦੇ ਖਿਲਾਫ ਸੰਘਰਸ਼ ਕਰਨ ਐਲਾਨ ਕੀਤਾ ਗਿਆ ਹੈ।ਅੱਜ ਇਥੇ ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਨੇ ਕਿਹਾ ਕਿ ਜਲ ਸਪਲਾਈ ਮੰਤਰੀ ਵਲੋਂ ਇਕ ਬਿਆਨ ਦਿੱਤਾ ਗਿਆ ਹੈ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ’ਚ ਕੰਮ ਕਰਦੇ ਇੰਨਲਿਸਟਮੈਂਟ ਵਾਲੇ ਸਾਡੇ ਮੁਲਾਜਮ ਨਹੀਂ ਹਨ ਅਤੇ ਉਹ ਠੇਕੇਦਾਰ ਹਨ। ਅਸੀਂ ਇਨ੍ਹਾਂ ਨੂੰ ਤਨਖਾਹ ਨਹੀਂ ਦਿੰਦੇ ਹਾਂ ਅਤੇ ਬਿੱਲ ਤਿਆਰ ਕਰਕੇ ਇਨ੍ਹਾਂ ਦੇ ਖਾਤਿਆਂ ਵਿਚ ਪੇਮੈਂਟ ਪਾਈ ਜਾਂਦੀ ਹੈ।  ਜਦੋਕਿ ਅਸਲੀਅਤ

ਪਰਾਲੀ ਦੀ ਰਹਿੰਦ ਖੂੰਹਦ ਤੇ ਨਾੜ ਨੂੰ ਲਗਾਈ ਜਾ ਰਹੀ ਹੈ ਸ਼ਰ੍ਹੇਆਮ ਅੱਗ ਪ੍ਰਸ਼ਾਸਨ ਬੇਖਬਰ ਲੋਕ ਪ੍ਰੇਸ਼ਾਨ

Image
ਕਾਦੀਆਂ 31 ਅਕਤੂਬਰ (ਗੁਰਪ੍ਰੀਤ ਸਿੰਘ )ਬੇਸ਼ਕ ਸਰਕਾਰ ਤੇ ਪ੍ਰਸ਼ਾਸਨ ਦੇ ਵੱਲੋਂ ਫਸਲਾਂ ਦੀ ਨਾਡ਼ ਤੇ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੇ ਪਾਬੰਦੀ ਲਗਾਈ ਗਈ ਹੈ ਪਰ ਇਸਦੇ ਬਾਵਜੂਦ ਵੀ ਕਾਦੀਆਂ ਇਲਾਕੇ ਦੇ ਵਿੱਚ ਲਗਾਤਾਰ ਲੋਕਾਂ ਦੇ ਵੱਲੋਂ ਆਪਣੀ ਫ਼ਸਲਾਂ ਦੀ ਰਹਿੰਦ ਖੂੰਹਦ ਨਾੜ ਨੂੰ ਅੱਗ ਲਗਾ ਕੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ । ਇਸੇ ਤਰ੍ਹਾਂ ਦੀ ਤਾਜ਼ਾ ਘਟਨਾ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਬਟਾਲਾ ਤੋਂ ਕਾਦੀਆਂ ਰੋਡ ਅਤੇ ਕਾਦੀਆਂ ਤੋਂ ਹਰਚੋਵਾਲ ਰੋਡ ਅਤੇ ਕਾਦੀਆਂ ਤੋਂ ਨੱਤ ਮੋਕਲ ਖਜਾਲਾ ਅਤੇ ਹੋਰ ਵੱਖ ਵੱਖ ਥਾਵਾਂ ਤੇ ਲੋਕਾਂ ਦੇ ਵੱਲੋਂ ਵੱਡੀ ਤਦਾਦ ਵਿਚ  ਆਪਣੀ ਫ਼ਸਲਾਂ ਦੀ ਕਟਾਈ ਤੋਂ ਬਾਅਦ ਬਚੇ ਹੋਏ ਨਾੜ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਲੋਕਾਂ ਦੀ  ਪਰੇਸ਼ਾਨੀ ਦਾ ਕਾਰਨ ਬਣਦੇ ਹਨ ।ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੌਰਾਨ ਉੱਪਰੋਂ ਉੱਠਣ ਵਾਲੇ ਧੂੰਏਂ ਨਾਲ ਲੋਕਾਂ ਅਤੇ ਰਾਹਗੀਰਾਂ ਦੇ ਵਿੱਚ  ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਆਉਣ ਜਾਣ ਵੇਲੇ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਦੱਸ ਦੇਈਏ ਕਿ ਬਟਾਲਾ ਨੇੜੇ ਅਤੇ ਆਸ ਪਾਸ ਦੇ ਖੇਤਰਾਂ ਦੇ ਵਿਚ ਪਿਛਲੇ ਸਾਲ ਵੀ ਇਸੇ ਤਰ੍ਹਾਂ ਹੀ ਫਸਲਾਂ ਦੇ ਰਹਿੰਦ ਖੂੰਹਦ ਨਾੜ ਨੂੰ ਅੱਗ ਲਗਾਈ ਗਈ ਸੀ ਜਿਸ ਦੌਰਾਨ ਇਕ ਸਕੂਲੀ ਬੱਸ ਅੱਗ ਦੀ ਚਪੇਟ ਵਿੱਚ ਆਉਣ ਤੇ  ਕਈ ਬੱਚੇ ਇਸ ਅੱਗ ਨਾਲ ਝੁਲਸ ਗਏ ਅਤੇ ਅਜਿਹੇ ਹੀ ਕਈ

ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਜ਼ੋਨਲ ਅਥਲੈਟਿਕ ਮੀਟ ਵਿੱਚ ਮਾਰੀਆਂ ਮੱਲਾਂ

Image
ਕਾਦੀਆਂ 31 ਅਕਤੂਬਰ (ਗੁਰਪ੍ਰੀਤ ਸਿੰਘ  ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜ਼ੋਨਲ ਅਥਲੈਟਿਕਸ ਮੀਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਚੋਵਾਲ ਵਿਖੇ ਕਰਵਾਈਆਂ ਗਈਆਂ ਜਿਸ ਵਿੱਚ ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ  7 ਸੋਨੇ ਦੇ ਤਮਗੇ ਤੇ 7 ਚਾਂਦੀ ਦੇ ਤਮਗੇ ਅਤੇ 5 ਕ੍ਰਾਂਸੀ ਤਮਗੇ ਜਿੱਤੇ ।ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਮਮਤਾ ਡੋਗਰਾ ਅਤੇ ਕੋਚ ਪਰਮਜੀਤ ਕੌਰ ਨੇ ਖਿਡਾਰਨਾਂ ਨੂੰ ਵਧਾਈ ਦਿੱਤੀ ਅਤੇ ਆਪਣੀ ਜਿੱਤ ਨੂੰ ਇਸੇ ਹੀ ਤਰ੍ਹਾਂ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ ।ਇਸ ਦੌਰਾਨ ਸਨਮਪ੍ਰੀਤ ਕੌਰ ਨੇ  1500 ਮੀਟਰ ਚ ਪਹਿਲਾ ਸਥਾਨ ਅਤੇ  3000 ਮੀਟਰ ਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਇਸੇ ਤਰ੍ਹਾਂ  ਪੂਜਾ ਨੇ ਜੈਵਲਿਨ ਥ੍ਰੋਅ ਵਿੱਚ ਪਹਿਲਾ ਡਿਸਕਸ ਥਰੋਅ ਵਿੱਚ ਦੂਸਰਾ ਸਥਾਨ ਹਾਸਲ ਕੀਤਾ  ਇਸ ਦੌਰਾਨ ਨਵਨੀਤ ਕੌਰ ਨੇ ਡਿਸਕਸ ਥ੍ਰੋ ਵਿੱਚ ਪਹਿਲਾ ਸ਼ਾਟਪੁੱਟ ਵਿੱਚ ਤੀਸਰਾ ਸਥਾਨ ਹਾਸਲ ਕੀਤਾ ।ਤੇ ਸੁਮਨਪ੍ਰੀਤ ਕੌਰ ਨੇ ਲੌਂਗ ਜੰਪ ਵਿੱਚ ਤੀਸਰਾ 100 ਮੀਟਰ ਵਿਚ ਦੂਸਰਾ ਰਿਲੇਅ  100.4 ਵਿੱਚ ਦੂਸਰਾ ਸਥਾਨ ਹਾਸਿਲ ਕੀਤਾ । ਸੁਪਨਦੀਪ ਕੋਰ  ਨੇ ਡਿਸਕਸ ਥ੍ਰੋਅ ਵਿੱਚ ਪਹਿਲਾ ਸਥਾਨ ਹਾਸਲ ਕੀਤਾ ।ਤੇ ਗੁਰਲੀਨ ਕੌਰ ਨੇ  400 ਮੀਟਰ ਵਿੱਚ ਤੀਸਰਾ ਰਿਲੇਅ  100.4ਵਿੱਚ ਤੀਸਰਾ ਦੀਪਿਕਾ ਨੇ ਸ਼ਾਟਪੁੱਟ ਵਿੱਚ ਦੂਸਰਾ  ਤੇ ਰਿਲੇਅ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ ਚਰਨਜੀਤ ਕੌਰ ਨੇ  800 ਮੀਟਰ ਵਿਚ ਦੂਸਰਾ ਸਥਾਨ ਹਾਸਲ ਕੀਤਾ ਅ