"ਮਨੁੱਖ ਨੂੰ ਰੋਜ਼ਾਨਾ ਘੱਟੋਘਟ 30 ਮਿੰਟ ਸੈਰ ,ਕਸਰਤ ਤੇ ਸੰਤੁਲਿਤ ਆਹਾਰ ਲੈਣਾ ਚਾਹੀਦਾ ਹੈ"। -ਡਾ.ਜਤਿੰਦਰ ਭਾਟੀਆ Daily news qadian Md.Gurpreet singh ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ ਐੱਚ ਸੀ ਭਾਮ ਵਿਖੇ ਸੀਨੀਅਰ ਮੈਡੀਕਲ ਅਫਸਰ ਡਾਜਤਿੰਦਰ ਭਾਟੀਆ ਦੀ ਯੋਗ ਅਗਵਾਈ ਹੇਠ ਵਿਸ਼ਵ ਸ਼ੂਗਰ ਦਿਵਸ ਦੇ ਮੌਕੇ ਤੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਆਮ ਲੋਕਾਂ ਨੂੰ ਸ਼ੂਗਰ ਹੋਣ ਦੇ ਕਾਰਨ, ਇਲਾਜ ਤੇ ਸਾਵਧਾਨੀਆਂ ਰੱਖਣ ਬਾਰੇ ਦੱਸਿਆ ਗਿਆ, ਨਾਲ ਹੀ ਇਸ ਮੌਕੇ ਤੇ ਲੋਕਾਂ ਲਈ ਬੀਪੀ, ਸ਼ੂਗਰ ਦੇ ਲਈ ਜਾਂਚ ਕੈਂਪ ਦਾ ਆਯੋਜਨ ਵੀ ਕੀਤਾ ਗਿਆ । . ਵਿਸ਼ਵ ਡਾਇਬਟੀਜ ਦਿਵਸ ਤੇ ਬੋਲਦੇ ਹੋਏ ਡਾ ਜਤਿੰਦਰ ਭਾਟੀਆ ਨੇ ਦੱਸਿਆ ਕਿ ਵਾਰ ਵਾਰ ਪਿਸ਼ਾਬ ਆਉਣਾ, ਥਕਾਵਟ, ਜ਼ਖ਼ਮ ਜਲਦੀ ਠੀਕ ਨਾ ਹੋਣਾ ,ਅੱਖਾਂ ਦਾ ਧੁੰਧਲਾਪਨ ਆਦਿ ਸ਼ਕਰ ਰੋਗ ਦੇ ਮੁੱਢਲੇ ਲੱਛਣ ਹਨ ਤੇ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਚਿੱਟਾ ਮੋਤੀਆ ,ਅਧਰੰਗ ,ਹਾਈ ਬੀਪੀ, ਦਿਲ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ । ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਗਰਭਵਤੀ ਮਾਵਾਂ ਨੂੰ ਸ਼ੂਗਰ ਸਬੰਧੀ ਆਪਣਾ ਚੈੱਕਅਪ ਕਰਵਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਚੈੱਕਅਪ ਨਾ ਹੋਣ ਤੇ ਬੱਚੇ ਦਾ ਵਿਕਾਸ ਰੁਕ ਜਾਂਦਾ ਹੈ । ਨਿਯਮਿਤ ਕਸਰਤ , ਸੰਤੁਲਿਤ ਖ਼ਾਨਪੀਨ ਅਤੇ ਸਹੀ ਜੀਵਨ ਜਾਂਚ ਤੋਂ ਹੀ ਸ਼ੂਗਰ ਤੋ...